HomeNewsਭਾਸ਼ਾ ਵਿਭਾਗ, ਪੰਜਾਬ ਵੱਲੋਂ 23 ਸਲਾਨਾ ਸਰਵੋਤਮ ਪੁਸਤਕ ਪੁਰਸਕਾਰਾਂ (2026) ਲਈ ਪੁਸਤਕਾਂ...

ਭਾਸ਼ਾ ਵਿਭਾਗ, ਪੰਜਾਬ ਵੱਲੋਂ 23 ਸਲਾਨਾ ਸਰਵੋਤਮ ਪੁਸਤਕ ਪੁਰਸਕਾਰਾਂ (2026) ਲਈ ਪੁਸਤਕਾਂ ਦੀ ਮੰਗ

- Advertisement -spot_img

ਪਟਿਆਲਾ, 01 ਜਨਵਰੀ:

ਭਾਸ਼ਾ ਵਿਭਾਗ ਪੰਜਾਬ ਵੱਲੋਂ 01 ਜਨਵਰੀ, 2025 ਤੋਂ 31 ਦਸੰਬਰ, 2025 ਤੱਕ ਛਪੀਆਂ ਵੱਖ-ਵੱਖ ਵੰਨਗੀਆਂ ਦੀਆਂ ਪੰਜਾਬੀ, ਹਿੰਦੀ, ਉਰਦੂ ਅਤੇ ਸੰਸਕ੍ਰਿਤ ਭਾਸ਼ਾ ਦੇ ਸਰਵੋਤਮ ਪੁਸਤਕ ਪੁਰਸਕਾਰਾਂ ਲਈ ਪੁਸਤਕਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਵਿਭਾਗ ਦੇ ਡਾਇਰੈਕਟਰ ਸ. ਜਸਵੰਤ ਸਿੰਘ ਜ਼ਫ਼ਰ ਨੇ ਦੱਸਿਆ ਕਿ ਹਰ ਵਾਰ ਦੀ ਤਰ੍ਹਾਂ ਵਿਭਾਗ ਵੱਲੋਂ ਇਸ ਵਾਰ ਵੱਖ-ਵੱਖ ਭਾਸ਼ਾਵਾਂ ਦੀਆਂ ਭਿੰਨ-ਭਿੰਨ ਵੰਨਗੀਆਂ ਨਾਲ ਸਬੰਧਤ 23 ਪੁਰਸਕਾਰਾਂ ਪੁਸਤਕਾਂ ਦੀ ਮੰਗ ਕੀਤੀ ਗਈ ਹੈ।

ਇਨ੍ਹਾਂ ਪੁਰਸਕਾਰਾਂ ਵਿੱਚ ਪੰਜਾਬੀ ਦੇ 11 ਸਰਵੋਤਮ ਅਤੇ ਇੱਕ ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ, ਹਿੰਦੀ ਦੇ 06, ਉਰਦੂ ਦੇ 04 ਅਤੇ ਸੰਸਕ੍ਰਿਤ ਦੇ ਇੱਕ ਪੁਰਸਕਾਰ ਲਈ ਚਾਰ-ਚਾਰ ਪੁਸਤਕਾਂ ਬਿਨੈ-ਪੱਤਰ (ਪ੍ਰੋਫਾਰਮਾ) ਸਮੇਤ ਦਸਤੀ ਜਾਂ ਡਾਕ ਰਾਹੀਂ ਵਿਭਾਗ ਦੇ ਮੁੱਖ ਦਫਤਰ, ਭਾਸ਼ਾ ਭਵਨ, ਸ਼ੇਰਾਂ ਵਾਲਾ ਗੇਟ, ਪਟਿਆਲਾ ਵਿਖੇ 31 ਮਾਰਚ, 2026 ਤੱਕ ਜਮ੍ਹਾਂ ਕਰਵਾਈਆਂ ਜਾ ਸਕਦੀਆਂ ਹਨ। ਦੱਸਣਯੋਗ ਹੈ ਕਿ ਇਹ ਪੁਰਸਕਾਰ ਹਰ ਸਾਲ ਪੰਜਾਬੀ ਮਾਹ ਦੌਰਾਨ ਪ੍ਰਦਾਨ ਕੀਤੇ ਜਾਂਦੇ ਹਨ। ਸਰਵੋਤਮ ਪੁਰਸਕਾਰਾਂ ਲਈ 31,000/- ਰੁਪਏ ਦੀ ਨਕਦ ਰਾਸ਼ੀ, ਪਲੇਕ ਅਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਂਦਾ ਹੈ। ਸੁਰਜੀਤ ਪਾਤਰ ਯੁਵਾ ਪੁਰਸਕਾਰ ਲਈ ਇੱਕ ਲੱਖ ਰੁਪਏ ਦੀ ਰਾਸ਼ੀ, ਪਲੇਕ ਤੇ ਦੁਸ਼ਾਲਾ ਪ੍ਰਦਾਨ ਕੀਤਾ ਜਾਂਦਾ ਹੈ।

ਸਰਵੋਤਮ ਪੰਜਾਬੀ ਪੁਸਤਕ ਪੁਰਸਕਾਰਾਂ ਤਹਿਤ ਭਾਈ ਵੀਰ ਸਿੰਘ ਪੁਰਸਕਾਰ (ਜੀਵਨੀ/ਸਵੈ-ਜੀਵਨੀ/ਯਾਦਾਂ/ਰੇਖਾ ਚਿੱਤਰ), ਨਾਨਕ ਸਿੰਘ ਪੁਰਸਕਾਰ (ਨਾਵਲ), ਪ੍ਰਿੰ ਸੁਜਾਨ ਸਿੰਘ ਪੁਰਸਕਾਰ (ਕਹਾਣੀ/ਮਿੰਨੀ ਕਹਾਣੀ ਸੰਗ੍ਰਹਿ), ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ (ਨਿਬੰਧ/ਸਫ਼ਰਨਾਮਾ/ਵਿਅੰਗ), ਗਿਆਨੀ ਗੁਰਮੁਖ ਸਿੰਘ ਮੁਸਾਫਿਰ ਪੁਰਸਕਾਰ (ਕਵਿਤਾ), ਈਸ਼ਵਰ ਚੰਦਰ ਨੰਦਾ ਪੁਰਸਕਾਰਰ (ਨਾਟਕ/ਇਕਾਂਗੀ), ਪ੍ਰੋ. ਗੁਰਦਿਆਲ ਸਿੰਘ ਪੁਰਸਕਾਰ (ਅਨੁਵਾਦ), ਐੱਮ.ਐੱਸ. ਰੰਧਾਵਾ ਪੁਰਸਕਾਰ (ਗਿਆਨ ਸਾਹਿਤ/ਸੰਪਾਦਨ), ਸ੍ਰੀ ਗੁਰੂ ਹਰਿਕ੍ਰਿਸ਼ਨ ਪੁਰਸਕਾਰ (ਬਾਲ ਸਾਹਿਤ), ਡਾ. ਅਤਰ ਸਿੰਘ ਪੁਰਸਕਾਰ (ਆਲੋਚਨਾ) ਅਤੇ ਭਾਈ ਕਾਨ੍ਹ ਸਿੰਘ ਨਾਭਾ ਪੁਰਸਕਾਰ (ਟੀਕਾਕਾਰੀ/ਕੋਸ਼ਕਾਰੀ/ਭਾਸ਼ਾ ਵਿਗਿਆਨ/ਵਿਆਕਰਣ/ਹਵਾਲਾ ਗ੍ਰੰਥ) ਪ੍ਰਦਾਨ ਕੀਤੇ ਜਾਣਗੇ।

ਸਰਵੋਤਮ ਹਿੰਦੀ ਪੁਸਤਕ ਪੁਰਸਕਾਰਾਂ ‘ਚ ਗਿਆਨੀ ਸੰਤ ਸਿੰਘ ਪੁਰਸਕਾਰ (ਕਵਿਤਾ), ਸੁਦਰਸ਼ਨ ਗਲਪ ਪੁਰਸਕਾਰ (ਨਾਵਲ/ਕਹਾਣੀ), ਮੋਹਨ ਰਾਕੇਸ਼ ਪੁਰਸਕਾਰ (ਨਾਟਕ/ਇਕਾਂਗੀ), ਇੰਦਰਨਾਥ ਮਦਾਨ ਪੁਰਸਕਾਰ (ਆਲੋਚਨਾ/ਸੰਪਾਦਨ/ਗਿਆਨ/ਖੋਜ), ਗਿਆਨੀ ਗਿਆਨ ਸਿੰਘ ਪੁਰਸਕਾਰ (ਜੀਵਨੀ/ਸਫ਼ਰਨਾਮਾ/ਰੇਖਾ ਚਿੱਤਰ/ਸੰਸਮਰਣ) ਅਤੇ ਬਾਬਾ ਫ਼ਤਹਿ ਸਿੰਘ ਪੁਰਸਕਾਰ (ਬਾਲ ਸਾਹਿਤ) ਸ਼ਾਮਲ ਹਨ।
ਸਰਵੋਤਮ ਉਰਦੂ ਪੁਸਤਕ ਪੁਰਸਕਾਰਾਂ ‘ਚ ਸਾਹਿਰ ਲੁਧਿਆਣਵੀ ਪੁਰਸਕਾਰ (ਨਜ਼ਮ), ਹਾਫ਼ਿਜ਼ ਮਹਿਮੂਦ ਸ਼ੀਰਾਨੀ ਪੁਰਸਕਾਰ (ਤਨਕੀਦ/ਤਹਿਕੀਕ), ਰਾਜਿੰਦਰ ਸਿੰਘ ਬੇਦੀ ਪੁਰਸਕਾਰ (ਨਾਵਲ/ਕਹਾਣੀ/ਡਰਾਮਾ/ਇਕਾਂਗੀ) ਅਤੇ ਕਨ੍ਹਈਆ ਲਾਲ ਕਪੂਰ ਪੁਰਸਕਾਰ (ਨਸਰ) ਸ਼ਾਮਲ ਹਨ। ਸਰਵੋਤਮ ਸੰਸਕ੍ਰਿਤ ਪੁਸਤਕ ਲਈ ਕਾਲੀਦਾਸ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ।

ਸੁਰਜੀਤ ਪਾਤਰ ਵਿਦਿਆਰਥੀ ਪੁਰਸਕਾਰ 25 ਸਾਲ ਤੋਂ ਘੱਟ ਉਮਰ ਦੇ ਵਿਦਿਆਰਥੀ ਦੀ ਪੰਜਾਬੀ ਭਾਸ਼ਾ ਦੀ ਕਿਸੇ ਵੰਨਗੀ ਦੀ ਪੁਸਤਕ ਲਈ ਪ੍ਰਦਾਨ ਕੀਤਾ ਜਾਵੇਗਾ। ਉਪਰੋਕਤ ਪੁਰਸਕਾਰਾਂ ਸਬੰਧੀ ਨਿਯਮ ਅਤੇ ਬਿਨੈ-ਪੱਤਰ ਲਈ ਪ੍ਰੋਫਾਰਮਾ ਵਿਭਾਗ ਦੀ ਵੈਬਸਾਈਟ www.bhashavibhagpunjab.org ਤੋਂ ਪ੍ਰਾਪਤ (ਡਾਊਨਲੋਡ) ਕੀਤਾ ਜਾ ਸਕਦਾ ਹੈ।

- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img