HomeNewsਮੇਅਰ ਕੁੰਦਨ ਗੋਗੀਆ ਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਕੀਤਾ ਸਿਰੋਪਾਓ ਪਾਕੇ ਸਨਮਾਨ

ਮੇਅਰ ਕੁੰਦਨ ਗੋਗੀਆ ਤੇ ਹੋਰ ਸੀਨੀਅਰ ਲੀਡਰਸ਼ਿਪ ਨੇ ਕੀਤਾ ਸਿਰੋਪਾਓ ਪਾਕੇ ਸਨਮਾਨ

- Advertisement -spot_img
ਪਟਿਆਲਾ, 1 ਜਨਵਰੀ : ਆਮ ਆਦਮੀ ਪਾਰਟੀ ਦੇ ਯੂਥ ਵਿੰਗ ਦਾ ਜਿਲਾ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਅੱਜ ਸ਼ਿਵਰਾਜ ਸਿੰਘ ਵਿਰਕ ਕੌਸਲਰ ਵਾਰਡ ਨੰਬਰ 10 ਵਲੋ ਆਪਣੀ ਸਮੁਚੀ ਟੀਮ ਦੇ ਨਾਲ ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬਤ ਦੇ ਭਲੇ ਲਈ ਅਰਦਾਸ ਕਰਦਿਆਂ ਗੁਰੂ ਸਾਹਿਬ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਨਾ ਨਾਲ ਵਿਸ਼ੇਸ਼ ਤੌਰ ਤੇ ਮੇਅਰ ਕੁੰਦਨ ਗੋਗੀਆ, ਪੰਜਾਬ ਦੇ ਸਾਬਕਾ ਸਟੇਟ ਸੀਡ ਕਾਰਪੋਰੇਸ਼ਨ ਤੇ ਟੂਰਿਜਮ ਪੰਜਾਬ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜਗਦੀਪ ਜਗਾ ਡਿਪਟੀ ਮੇਅਰ ਤੇ ਸਟੇਟ ਸੈਕਟਰੀ, ਹਰਿੰਦਰ ਕੋਹਲੀ ਸੀਨੀਅਰ ਡਿਪਟੀ ਮੇਅਰ, ਜਸਵੀਰ ਸਿੰਘ ਗਾਂਧੀ ਕੌਸਲਰ, ਐਡਵੋਕੇਟ ਮਨਬੀਰ ਸਿੰਘ ਵਿਰਕ ਵੀ ਮੌਜੂਦ ਸਨ।
ਇਸ ਮੌਕੇ ਉਪਰੋਕਤ ਨੇ ਇਸ ਮੌਕੇ ਸ਼ਿਵਰਾਜ ਸਿੰਘ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨਾਂ ਦਾ ਰਾਜਨੀਤੀ ਵਿਚ ਆਕੇ ਸਮਾਜ ਦੀ ਭਲਾਈ ਕਰਨਾ ਬਹੁਤ ਹੀ ਚੰਗੀ ਗੱਲ ਹੈ। ਉਨਾ ਕਿਹਾ ਕਿ ਸਿਵਰਾਜ ਸਿੰਘ ਵਿਰਕ ਦੀ ਅਗਵਾਈ ਹੇਠ ਹੁਣ ਪਾਰਟੀ ਦਾ ਯੂਥ ਵਿੰਗ ਹੋਰ ਵੀ ਮਜਬੂਤ ਹੋਵੇਗਾ ਤੇ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਹਿਮ ਰੋਲ ਅਦਾ ਕਰੇਗਾ।
ਇਸ ਮੌਕੇ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਪਾਰਟੀ ਦੇ ਸੀਨੀਅਰ ਨੇਤਾ ਸੁਰਜੀਤ ਸਿੰਘ ਅਬਲੋਵਾਲ ਨੇ ਆਖਿਆ ਕਿ ਸ਼ਿਵਰਾਜ ਸਿੰਘ ਵਿਰਕ ਨੇ ਹਮੇਸ਼ਾ ਪਾਰਟੀ ਵਲੋ ਦਿੱਤੀ ਗਈ ਹਰ ਡਿਊਟੀ ਨੂੰ ਪੂਰੀ ਤਨਦੇਹੀ ਤੇ ਇਮਾਨਦਾਰੀ ਨਾਲ ਨਿਭਾਇਆ ਹੈ, ਜਿਸ ਕਾਰਨ ਅੱਜ ਪਾਰਟੀ ਵਲੋ ਇਹ ਅਹੁਦਾ ਉਨਾ ਨੂੰ ਦਿੱਤਾ ਗਿਆ ਹੈ। ਉਨਾ ਕਿਹਾ ਕਿ ਪਾਰਟੀ ਵਲੋ ਕੰਮ ਕਰਨ ਵਾਲੇ ਨੌਜਵਾਨਾਂ ਨੂੰ ਹਮੇਸ਼ਾ ਚੰਗੇ ਅਹੁਦੇ ਦੇ ਕੇ ਤੇ ਵੱਡੀਆਂ ਜਿੰਮੇਵਾਰੀਆਂ ਦੇ ਕੇ ਨਵਾਜਿਆ ਜਾਂਦਾ ਹੈ। ਜਦੋ ਕਿ ਦੂਸਰੀ ਪਾਰਟੀਆਂ ਅੰਦਰ ਪੈਸਿਆਂ ਤੇ ਚਾਪਲੂਸੀ ਕਰਨ ਵਾਲਿਆਂ ਨੂੰ ਪਹਿਲ ਦਿੱਤੀ ਜਾਂਦੀ ਹੈ। ਉਨਾ ਕਿਹਾ ਕਿ ਸ਼ਿਵਰਾਜ ਵਿਰਕ ਦੀ ਅਗਵਾਈ ਹੇਠ ਯੂਥ ਵਿੰਗ ਅਗਾਮੀ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੰਗੀ ਭੂਮਿਕਾ ਨਿਭਾਉਂਦਾ ਹੋਇਆ ਪਾਰਟੀ ਦੀ ਇਕ ਵਾਰ ਮੁੜ ਜਿੱਤ ਵਿਚ ਆਪਣਾ ਪੂਰਾ ਯੋਗਦਾਨ ਪਾਵੇਗਾ।
ਇਸ ਮੌਕੇ ਗਿਆਨ ਚੰਦ ਕੌਸਲਰ, ਦੀਪਕ ਮਿੱਤਲ ਕੌਸਲਰ, ਮੋਹਿਤ ਕੁਕਰੇਜਾ ਜਿਲਾ ਪ੍ਰਧਾਨ ਮੀਡੀਆ ਪਟਿਆਲਾ, ਚਰਨਜੀਤ ਐਸਕੇ ਪ੍ਰਧਾਨ ਟਰੇਡ ਵਿੰਗ ਪਟਿਆਲਾ ਰੂਰਲ, ਪ੍ਰਦੀਪ ਗਰਗ ਕੌਸਲਰ, ਦਵਿੰਦਰ ਗੋਲਡੀ ਕੌਸਲਰ, ਰਵੀ ਰਣਜੀਤ ਕੌਸਲਰ, ਭੁਪਿੰਦਰ ਝਿਲ ਕੌਸਲਰ, ਮਨਦੀਪ ਵਿਰਦੀ ਕੌਸਲਰ, ਗੁਰਕਿਰਪਾਲ ਸਿੰਘ ਕੌਸਲਰ, ਕੁਲਵੰਤ ਲਾਲਕਾ ਕੌਸਲਰ, ਰਾਜਿੰਦਰ ਮੋਹਨ, ਚਿੰਟੂ ਨਾਸਰਾ, ਲਲੀਤ ਕੁਮਾਰ, ਅਰਮਾਨ ਚੀਮਾ, ਅਮਰਿੰਦਰ ਰੰਧਾਵਾ, ਵਿਕਰਮ ਕੁਮਾਰ ਪ੍ਰੋਪਰਟੀ, ਜੇਬੀ ਘੁੰਮਣ, ਅਮਨਦੀਪ ਸਿੰਘ, ਮਨਿੰਦਰ ਸਿੰਘ, ਜਸਪਾਲ ਜੱਜੂ, ਕੁਲਵਿੰਦਰ ਟੋਨੀ, ਦਲਜਿੰਦਰ ਪੱਪੀ, ਸੁਖਜੀਤ ਗਾਂਧੀ, ਅਮ੍ਰਿਤਪਾਲ ਪੱਪਾ, ਹਰਵਿੰਦਰ ਭੋਲਾ, ਕਰਨੈਲ ਸਿੰਘ, ਹਰਵਿੰਦਰ ਮੰਗਾ, ਐਡਵੋਕੇਟ ਗਜਿੰਦਰ ਸ਼ੈਰੀ, ਐਡਵੋਕੇਟ ਅਮਨ, ਹਿਮਾਂਸ਼ੂ ਸੈਲੀ ਆਦਿ ਮੌਜੂਦ ਸਨ।
ਕੈਪਸ਼ਨ : ਗੁਰਦੁਆਰਾ ਦੁਖ ਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼ਿਵਰਾਜ ਸਿੰਘ ਵਿਰਕ ਦਾ ਸਨਮਾਨ ਕਰਦੇ ਮੇਅਰ ਕੁੰਦਨ ਗੋਗੀਆ ਅਤੇ ਹੋਰ
- Advertisement -spot_img
- Advertisement -spot_img
Stay Connected
16,985FansLike
2,458FollowersFollow
61,453SubscribersSubscribe
Must Read
- Advertisement -spot_img
Related News
- Advertisement -spot_img